mai hun vida hundaa haan

ਮੈਂ ਹੁਣ ਵਿਦਾ ਹੁੰਦਾ ਹਾਂ

ਮੈਂ ਹੁਣ ਵਿਦਾ ਹੁੰਦਾ ਹਾਂ
ਮੇਰੀ ਦੋਸਤ ਮੈਂ ਹੁਣ ਵਿਦਾ ਹੁੰਦਾ ਹਾਂ।
ਮੈਂ ਇਕ ਕਵਿਤਾ ਲਿਖਣੀ ਚਾਹੀ ਸੀ।
ਤੂੰ ਜਿਸ ਨੂੰ ਸਾਰੀ ਉਮਰ ਪੜ੍ਹਦੀ ਰਹਿ ਸਕੇਂ

ਉਸ ਕਵਿਤਾ ਵਿਚ
ਮਹਿਕਦੇ ਹੋਏ ਧਨੀਏ ਦਾ ਜ਼ਿਕਰ ਹੋਣਾ ਸੀ
ਕਮਾਦਾਂ ਦੀ ਸਰਸਰਾਹਟ ਦਾ ਜ਼ਿਕਰ ਹੋਣਾ ਸੀ
ਤੇ ਗੰਦਲਾਂ ਦੀ ਨਾਜ਼ਕ ਸ਼ੋਖੀ ਦਾ ਜ਼ਿਕਰ ਹੋਣਾ ਸੀ।
ਉਸ ਕਵਿਤਾ ਵਿਚ ਰੁੱਖਾਂ ਉੱਤੋਂ ਚੋਂਦੀਆਂ ਧੁੰਦਾਂ
ਅਤੇ ਬਾਲਟੀ ਵਿਚ ਚੋਏ ਦੁੱਧ ‘ਤੇ ਗੌਂਦੀਆਂ ਝੱਗਾਂ ਦਾ ਜ਼ਿਕਰ ਹੋਣਾ ਸੀ
ਤੇ ਜੋ ਵੀ ਹੋਰ
ਮੈਂ ਤੇਰੇ ਜਿਸਮ ਵਿਚੋਂ ਤੱਕਿਆ
ਉਸ ਸਾਰੇ ਕਾਸੇ ਦਾ ਜ਼ਿਕਰ ਹੋਣਾ ਸੀ

ਉਸ ਕਵਿਤਾ ਵਿਚ ਮੇਰੇ ਹੱਥਾਂ ਉਤਲੇ ਰੱਟਣਾਂ ਨੇ ਮੁਸਕਰੌਣਾ ਸੀ
ਮੇਰੇ ਪੱਟਾਂ ਦੀਆਂ ਮਛਲੀਆਂ ਨੇ ਤੈਰਨਾ ਸੀ
ਤੇ ਮੇਰੇ ਹਿੱਕ ਦੇ ਵਾਲਾਂ ਦੇ ਨਰਮ ਸ਼ਾਲ ਵਿਚ
ਨਿੱਘ ਦੀਆਂ ਲਪਟਾਂ ਉਠਣੀਆਂ ਸਨ,
ਉਸ ਕਵਿਤਾ ਵਿਚ
ਤੇਰੇ ਲਈ
ਮੇਰੇ ਲਈ
ਤੇ ਜ਼ਿੰਦਗੀ ਦੇ ਸਾਰੇ ਸਾਕਾਂ ਲਈ ਬਹੁਤ ਕੁਝ ਹੋਣਾ ਸੀ ਮੇਰੀ ਦੋਸਤ,
ਪਰ ਬੜਾ ਈ ਬੇਸਵਾਦਾ ਏ
ਦੁਨੀਆ ਦੇ ਇਸ ਉਲਝੇ ਹੋਏ ਨਕਸ਼ੇ ਨਾਲ ਨਿਪਟਣਾ।
ਤੇ ਜੇ ਮੈਂ ਲਿਖ ਵੀ ਲੈਂਦਾ
ਉਹ ਸ਼ਗਨਾਂ ਭਰੀ ਕਵਿਤਾ
ਤਾਂ ਉਸ ਨੇ ਉਂਝ ਹੀ ਦਮ ਤੋੜ ਦੇਣਾ ਸੀ
ਤੈਨੂੰ ਤੇ ਮੈਨੂੰ ਛਾਤੀ ਉੱਤੇ ਵਿਲਕਦੇ ਛੱਡ ਕੇ,
ਮੇਰੀ ਦੋਸਤ ਕਵਿਤਾ ਬਹੁਤ ਹੀ ਨਿਸੱਤੀ ਹੋ ਗਈ ਹੈ
ਜਦ ਕਿ ਹਥਿਆਰਾਂ ਦੇ ਨੌਂਹ ਭੈੜੀ ਤਰ੍ਹਾਂ ਵਧ ਆਏ ਹਨ
ਤੇ ਹਰ ਤਰ੍ਹਾਂ ਦੀ ਕਵਿਤਾ ਤੋਂ ਪਹਿਲਾਂ
ਹਥਿਆਰਾਂ ਨਾਲ ਯੁੱਧ ਕਰਨਾ ਜ਼ਰੂਰੀ ਹੋ ਗਿਆ ਹੈ
ਯੁੱਧ ਵਿਚ
ਹਰ ਚੀਜ਼ ਨੂੰ ਬੜੀ ਸੌਖੀ ਤਰਾਂ ਸਮਝ ਲਿਆ ਜਾਂਦਾ ਹੈ
ਆਪਣਾ ਜਾਂ ਦੁਸ਼ਮਨ ਦਾ ਨਾਂ ਲਿਖਣ ਵਾਂਗ
ਤੇ ਇਸ ਹਾਲਤ ‘ਚ
ਮੇਰੇ ਚੁੰਮਣ ਲਈ ਵਧੇ ਹੋਏ ਬੁੱਲ੍ਹਾਂ ਦੀ ਗੋਲਾਈ ਨੂੰ
ਧਰਤੀ ਦੇ ਆਕਾਰ ਦੀ ਉਪਮਾ
ਜਾਂ ਤੇਰੇ ਲੱਕ ਦੇ ਲਹਿਰਨ ਨੂੰ
ਸਮੁੰਦਰ ਦੇ ਸਾਹ ਲੈਣ ਦੀ ਤੁਲਨਾ ਦੇਣਾ
ਬੜਾ ਮਜ਼ਾਕ ਜਿਹਾ ਲੱਗਣਾ ਸੀ।
ਸੋ ਮੈਂ ਅਜਿਹਾ ਕੁਝ ਨਹੀਂ ਕੀਤਾ,
ਤੈਂਨੂੰ,
ਤੇਰੀ ਮੇਰੇ ਵਿਹੜੇ ਵਿਚ ਬੱਚੇ ਖਿਡਾ ਸਕਣ ਦੀ ਖ਼ਾਹਿਸ਼ ਨੂੰ
ਤੇ ਯੁੱਧ ਦੀ ਸਮੁੱਚਤਾ ਨੂੰ
ਇਕੋ ਕਤਾਰ ਵਿਚ ਖੜਾ ਕਰਨਾ ਮੇਰੇ ਲਈ ਸੰਭਵ ਨਹੀਂ ਹੋ ਸਕਿਆ
ਤੇ ਮੈਂ ਹੁਣ ਵਿਦਾ ਹੁੰਦਾ ਹਾਂ।
ਮੇਰੀ ਦੋਸਤ, ਆਪਾਂ ਯਾਦ ਰੱਖਾਂਗੇ
ਕਿ ਦਿਨੇ ਲੁਹਾਰ ਦੀ ਭੱਠੀ ਦੇ ਵਾਂਗ ਤਪਣ ਵਾਲੇ
ਆਪਣੇ ਪਿੰਡ ਦੇ ਟਿੱਬੇ
ਰਾਤ ਨੂੰ ਫੁੱਲਾਂ ਵਾਂਗ ਮਹਿਕ ਉੱਠਦੇ ਹਨ,
ਤੇ ਚਾਂਦਨੀ ਵਿਚ ਰਸੇ ਹੋਏ ਟੋਕੇ ਦੇ ਢੇਰਾਂ ਤੇ ਲੇਟ ਕੇ
ਸਵਰਗ ਨੂੰ ਗਾਹਲ ਕੱਢਣਾ, ਬੜਾ ਸੰਗੀਤਮਈ ਹੁੰਦਾ ਹੈ
ਹਾਂ ਇਹ ਸਾਨੂੰ ਯਾਦ ਰੱਖਣਾ ਪਏਗਾ ਕਿਓੁਂਕਿ
ਜਦੋਂ ਦਿਲ ਦੀਆਂ ਜੇਬਾਂ ‘ਚ ਕੁਝ ਨਹੀਂ ਹੁੰਦਾ
ਯਾਦ ਕਰਨਾ ਬੜਾ ਹੀ ਸੁਖਾਵਾਂ ਲਗਦਾ ਹੈ।

ਮੈਂ ਇਸ ਵਿਦਾਈ ਦੀ ਘੜੀ ਧੰਨਵਾਦ ਕਰਨਾ ਚਾਹੁੰਦਾ ਹਾਂ
ਉਨ੍ਹਾਂ ਸਾਰੀਆਂ ਹੁਸੀਨ ਚੀਜ਼ਾਂ ਦਾ
ਜੋ ਸਾਡੀਆਂ ਮਿਲਣੀਆਂ ਤੇ ਤੰਬੂ ਵਾਂਗ ਤਣਦੀਆਂ ਰਹੀਆਂ
ਤੇ ਉਹਨਾਂ ਆਮ ਥਾਵਾਂ ਦਾ
ਜੋ ਸਾਡੇ ਮਿਲਣ ਤੇ ਹੁਸੀਨ ਹੋ ਗਈਆਂ,
ਮੈਂ ਧੰਨਵਾਦ ਕਰਦਾ ਹਾਂ-
ਆਪਣੇ ਸਿਰ ਤੇ ਠਹਿਰ ਜਾਣ ਵਾਲੀ
ਤੇਰੇ ਵਾਂਗ ਹੌਲੀ ਤੇ ਗੀਤਾਂ ਭਰੀ ਹਵਾ ਦਾ
ਜੋ ਮੇਰਾ ਚਿੱਤ ਲਾਈ ਰੱਖਦੀ ਰਹੀ ਤੇਰੀ ਉਡੀਕ ਕਰਦਿਆਂ
ਆਡ ਉੱਤੇ ਉੱਗੇ ਹੋਏ ਰੇਸ਼ਮੀ ਘਾਹ ਦਾ
ਜੋ ਤੇਰੀ ਰੁਮਕਦੀ ਹੋਈ ਤੋਰ ਦੇ ਅੱਗੇ ਸਦਾ ਵਿਛ ਵਿਛ ਗਿਆ,
ਟੀਂਡਿਆਂ ‘ਚੋਂ ਕਿਰੀਆਂ ਕਪਾਹਾਂ ਦਾ
ਜਿਨ੍ਹਾਂ ਨੇ ਕਦੇ ਕੋਈ ਉਜ਼ਰ ਨਾ ਕੀਤਾ
ਤੇ ਸਦਾ ਮੁਸਕਰਾ ਕੇ ਆਪਣੇ ਲਈ ਸੇਜ ਬਣ ਗਈਆਂ,
ਗੰਨਿਆਂ ਉੱਤੇ ਤੈਨਾਤ ਪਿੱਦੀਆਂ ਦਾ
ਜਿਨ੍ਹਾਂ ਨੇ ਆਉਂਦੇ ਜਾਂਦੇ ਦੀ ਬਿੜਕ ਰੱਖੀ
ਜਵਾਨ ਹੋਈਆਂ ਕਣਕਾਂ ਦਾ
ਜੋ ਸਾਨੂੰ ਬੈਠਿਆਂ ਨਾ ਸਹੀ, ਲੇਟਿਆਂ ਤਾਂ ਢੱਕਦੀਆਂ ਰਹੀਆਂ।
ਮੈਂ ਧੰਨਵਾਦ ਕਰਦਾਂ, ਸਰ੍ਹੋਂ ਦੇ ਨਿੱਕਿਆਂ ਫੁੱਲਾਂ ਦਾ
ਜਿਨ੍ਹਾਂ ਮੈਂਨੂੰ ਕਈ ਵਾਰੀ ਬਖਸ਼ਿਆ ਮੌਕਾ
ਪਰਾਗ ਕੇਸਰ ਤੇਰਿਆਂ ਵਾਲਾਂ ਚੋਂ ਝਾੜਨ ਦਾ।
ਮੈਂ ਮਨੁੱਖ ਹਾਂ, ਬਹੁਤ ਕੁਝ ਨਿੱਕਾ ਨਿੱਕਾ ਜੋੜ ਕੇ ਬਣਿਆ ਹਾਂ
ਤੇ ਉਹਨਾਂ ਸਾਰੀਆਂ ਚੀਜ਼ਾਂ ਲਈ
ਜਿਨ੍ਹਾਂ ਮੈਂਨੂੰ ਖਿੰਡਰ ਜਾਣ ਤੋਂ ਬਚਾਈ ਰੱਖਿਆ
ਮੇਰੇ ਕੋਲ ਬਹੁਤ ਸ਼ੁਕਰਾਨਾ ਹੈ
ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ।

ਪਿਆਰ ਕਰਨਾ ਬੜਾ ਹੀ ਸਹਿਜ ਹੈ
ਜਿਵੇਂ ਕਿ ਜ਼ੁਲਮ ਨੂੰ ਸਹਾਰਦੇ ਹੋਇਆਂ
ਆਪਣੇ ਆਪ ਨੂੰ ਲੜਾਈ ਲਈ ਤਿਆਰ ਕਰਨਾ,
ਜਾਂ ਜਿਵੇਂ ਗੁਪਤਵਾਸ ਵਿਚ ਵੱਜੀ ਹੋਈ ਗੋਲੀ ਤੋਂ
ਕਿਸੇ ਛੰਨ ਅੰਦਰ ਪਏ ਰਹਿ ਕੇ
ਜ਼ਖਮ ਦੇ ਭਰਨ ਦੀ ਕੋਈ ਕਲਪਣਾ ਕਰੇ
ਪਿਆਰ ਕਰਨਾ
ਤੇ ਲੜ ਸਕਣਾ
ਜੀਣ ਤੇ ਈਮਾਨ ਲੈ ਆਉਣਾ ਮੇਰੀ ਦੋਸਤ, ਇਹੋ ਹੁੰਦਾ ਹੈ।

ਧੁੱਪਾਂ ਵਾਂਗ ਧਰਤੀ ਤੇ ਖਿੜ ਜਾਣਾ,
ਤੇ ਫਿਰ ਗਲਵਕੜੀ ਵਿਚ ਸਿਮਟ ਜਾਣਾ,
ਬਰੂਦ ਵਾਂਗ ਭੜਕ ਉੱਠਣਾ
ਤੇ ਚੌਹਾਂ ਕੂਟਾਂ ਅੰਦਰ ਗੂੰਜ ਜਾਣਾ-
ਜੀਣ ਦਾ ਇਹੋ ਹੀ ਸਲੀਕਾ ਹੁੰਦਾ ਹੈ।

ਪਿਆਰ ਕਰਨਾ ਤੇ ਜੀਣਾ ਉਨ੍ਹਾਂ ਨੂੰ ਕਦੇ ਨਹੀਂ ਆਉਣਾ
ਜਿਨ੍ਹਾਂ ਨੂੰ ਜ਼ਿੰਦਗੀ ਨੇ ਬਾਣੀਏ ਬਣਾ ਦਿੱਤਾ।
ਜਿਸਮਾਂ ਦਾ ਰਿਸ਼ਤਾ ਸਮਝ ਸਕਣਾ-
ਖ਼ੁਸ਼ੀ ਤੇ ਨਫਰਤ ਵਿਚ ਕਦੇ ਵੀ ਲੀਕ ਨਾ ਖਿੱਚਣਾ
ਜ਼ਿੰਦਗੀ ਦੇ ਫੈਲੇ ਹੋਏ ਆਕਾਰ ਤੇ ਫ਼ਿਦਾ ਹੋਣਾ-
ਸਹਿਮ ਨੂੰ ਚੀਰ ਕੇ ਮਿਲਨਾ ਤੇ ਵਿਦਾ ਹੋਣਾ-
ਬੜਾ ਸੂਰਮਗਤੀ ਦਾ ਕੰਮ ਹੁੰਦਾ ਹੈ ਮੇਰੀ ਦੋਸਤ
ਮੈਂ ਹੁਣ ਵਿਦਾ ਹੰਦਾ ਹਾਂ।

ਤੂੰ ਭੁੱਲ ਜਾਵੀਂ
ਮੈਂ ਤੈਨੂੰ ਕਿਸ ਤਰ੍ਹਾਂ ਝਿੰਮਣਾਂ ਦੇ ਅੰਦਰ ਪਾਲ ਕੇ ਜਵਾਨ ਕੀਤਾ
ਕਿ ਮੇਰੀਆਂ ਨਜ਼ਰਾਂ ਨੇ ਕੀ ਕੁਝ ਨਹੀਂ ਕੀਤਾ
ਤੇਰੇ ਨਕਸ਼ਾਂ ਦੀ ਧਾਰ ਬੰਨ੍ਹਣ ਵਿਚ,
ਕਿ ਮੇਰੇ ਚੁੰਮਣਾਂ ਨੇ ਕਿੰਨਾ ਖ਼ੂਬਸੂਰਤ ਕਰ ਦਿੱਤਾ ਤੇਰਾ ਚਿਹਰਾ
ਕਿ ਮੇਰੀਆਂ ਜੱਫੀਆਂ ਨੇ
ਤੇਰਾ ਮੋਮ ਵਰਗਾ ਪਿੰਡਾ ਕਿੰਜ ਸੰਚੇ ‘ਚ ਢਾਲਿਆ

ਤੂੰ ਇਹ ਸਾਰਾ ਈ ਕੁਝ ਭੁੱਲ ਜਾਵੀਂ ਮੇਰੀ ਦੋਸਤ
ਸਿਵਾ ਇਸ ਤੋਂ
ਕਿ ਮੈਂਨੂੰ ਜੀਣ ਦੀ ਬਹੁਤ ਲੋਚਾ ਸੀ
ਕਿ ਮੈਂ ਗਲੇ ਤੀਕਰ ਜ਼ਿੰਦਗੀ ਵਿਚ ਡੁੱਬਣਾ ਚਾਹੁੰਦਾ ਸਾਂ
ਮੇਰੇ ਵੀ ਹਿੱਸੇ ਦਾ ਜੀਅ ਲੈਣਾ ਮੇਰੀ ਦੋਸਤ,
ਮੇਰੇ ਵੀ ਹਿੱਸੇ ਦਾ ਜੀਅ ਲੈਣਾ।

I now take your leave
My friend, I now take your leave
I had wanted to write a poem
That you could go on reading for the rest of your life

In that poem
There would have been a reference to:
the fragrance of coriander
the rustling of sugarcane
and the delicate beauty of fresh shoots
That poem would have talked about
fog seeping over trees
and the singing froth of fresh milk in buckets
And everything else
that I saw in your body
All that was supposed to be mentioned

In that poem 
the stiffness of my hands had to smile
the fishbones of my thighs had to swim
And from the soft shawl of my chest hair
had to emanate wafts of warm aroma 
In that poem
for you
for me
and for every relationship in life
there was to be a whole lot, my friend
But it is very tasteless
to deal with this map of entanglements of the world
And even if I had written
that auguries-filled poem
it would have died gasping for breath
leaving you and me wailing over its chest
my friend, the poem has become irrelevant now
while the nails of weapons have grown badly
and now before each type of poem
 it has become imperative to fight with weapons
in war each thing is understood very easily
like writing one’s name or that of the enemy
 and in this condition comparing
the roundness of my lips leaning forward to kiss
with the shape of the Earth
or the sway of your hips
with the breathing of the ocean
would have seemed like a joke
 so I therefore did not do this

you
and your wish to play with children in my courtyard
and the totality of war
was not possible for me to put in one line
so I now take your leave
my friend, we shall rememberthose spots in the village
that in the daytime are hot as the blacksmith’s furnace
and at night become fragrant like flowers
and soaked in moonlight, lying on the bundle of twigs
it is very musical to curse the heaven
yes, we shall have to remember this because
when the pockets of the hearts have nothing
it is very soothing to remember

i want to express gratitude at this hour of farewell
to all those beautiful things
that weighed down our meetings like tents
and those common places
that became became beautiful at our meetings

and I thank:the soft breeze, filled-with-songs like you
that would pause at our heads
that would keep my mind occupied while I waited for you

and the silken grass that grows on top
that always spread itself in front of your swaying walk
the cotton out of the trunks
that never seemed to mind
that smilingly became beds for us

the small birds deployed on sugarcane fieldswho kept an eye out on those coming and going

the ripened wheat
that covered us, if not while sitting at least when we lay down
I thank those small flowers of mustard
that often granted me the boon
to shake out the saffron pollen from your hair

I am a man – a man, who is made by joining lots of small small things
and for all those things that prevented me from coming undone
I have a lot to thank
I want to thank

It’s so simple to love
as if while tolerating oppression
getting oneself ready for battle
or as if shot by a bullet during secret exile
in one moment while laying down
imagining the healing of the wound
falling in love
and dying fighting
my friend, it’s like taking life and faith

the way sunlight blooms on Earth
and then gets constricted in a cuddle
the way it flares up like an explosive
and echoes inside four walls
that’s the way to live life

to love and live doesn’t come easy to those
those whom life has made into traders
to understand the relationship between bodies
never to draw a line between happiness and hate
to be smitten by the expanded size of life
to meet and part after piercing all restraints
is the work of a great warrior, my friend
 I now bid you farewell

you should forget
how I nurtured you into youth
what all did my eyes not do
to chisel your features into place
how my kisses beautified your face
and my hugs
cast your wax-like body into shape

you forget all this, my friend
except that:
I had a great desire to live
I wanted to drown neck-deep into life

Live my share of life too, my friend
Live my share of life too, my friend

I now take your leave, my friend

मैं हुन विदा हुन्दा हां
मेरी दोसत मैं हुन विदा हुन्दा हां।
मैं इक कविता लिखनी चाही सी।
तूं जिस नूं सारी उमर पड़्हदी रह सकें

उस कविता विच
महकदे होए धनीए दा ज़िकर होना सी
कमादां दी सरसराहट दा ज़िकर होना सी
ते गन्दलां दी नाज़क शोखी दा ज़िकर होना सी।
उस कविता विच रुक्खां उत्तों चोंदियां धुन्दां
अते बालटी विच चोए दुद्ध ‘ते गौंदियां झग्गां दा ज़िकर होना सी
ते जो वी होर
मैं तेरे जिसम विचों तक्क्या
उस सारे कासे दा ज़िकर होना सी

उस कविता विच मेरे हत्थां उतले रट्टणां ने मुसकरौना सी
मेरे पट्टां दियां मछलियां ने तैरना सी
ते मेरे हिक्क दे वालां दे नरम शाल विच
निघ्घ दियां लपटां उठणियां सन,
उस कविता विच
तेरे लई
मेरे लई
ते ज़िन्दगी दे सारे साकां लई बहुत कुझ होना सी मेरी दोसत,
पर बड़ा ई बेसवादा ए
दुनिया दे इस उलझे होए नकशे नाल निपटणा।
ते जे मैं लिख वी लैंदा
उह शगनां भरी कविता
तां उस ने उंझ ही दम तोड़ देना सी
तैनूं ते मैनूं छाती उत्ते विलकदे छड्ड के,
मेरी दोसत कविता बहुत ही निसत्ती हो गई है
जद कि हथ्यारां दे नौंह भैड़ी तर्हां वध आए हन
ते हर तर्हां दी कविता तों पहलां
हथ्यारां नाल युद्ध करना ज़रूरी हो ग्या है
युद्ध विच
हर चीज़ नूं बड़ी सौखी तरां समझ ल्या जांदा है
आपना जां दुशमन दा नां लिखन वांग
ते इस हालत ‘च
मेरे चुंमन लई वधे होए बुल्ल्हां दी गोलायी नूं
धरती दे आकार दी उपमा
जां तेरे लक्क दे लहरन नूं
समुन्दर दे साह लैन दी तुलना देणा
बड़ा मज़ाक जेहा लग्गना सी।
सो मैं अजेहा कुझ नहीं कीता,
तैंनूं,
तेरी मेरे वेहड़े विच बच्चे खिडा सकन दी ख़ाहश नूं
ते युद्ध दी समुच्चता नूं
इको कतार विच खड़ा करना मेरे लई संभव नहीं हो सक्या
ते मैं हुन विदा हुन्दा हां।
मेरी दोसत, आपां याद रक्खांगे
कि दिने लुहार दी भट्ठी दे वांग तपन वाले
आपने पिंड दे टिब्बे
रात नूं फुल्लां वांग महक उट्ठदे हन,
ते चांदनी विच रसे होए टोके दे ढेरां ते लेट के
सवरग नूं गाहल कढ्ढणा, बड़ा संगीतमयी हुन्दा है
हां इह सानूं याद रक्खना पएगा क्योुंकि
जदों दिल दियां जेबां च कुझ नहीं हुन्दा
याद करना बड़ा ही सुखावां लगदा है।

मैं इस विदायी दी घड़ी धन्नवाद करना चाहुन्दा हां
उन्हां सारियां हुसीन चीज़ां दा
जो साडियां मिलणियां ते तम्बू वांग तणदियां रहियां
ते उहनां आम थावां दा
जो साडे मिलन ते हुसीन हो गईआं,
मैं धन्नवाद करदा हां-
आपने सिर ते ठहर जान वाली
तेरे वांग हौली ते गीतां भरी हवा दा
जो मेरा चित्त लायी रक्खदी रही तेरी उडीक करद्यां
आड उत्ते उग्गे होए रेशमी घाह दा
जो तेरी रुमकदी होयी तोर दे अग्गे सदा विछ विछ ग्या,
टींड्यां ‘चों किरियां कपाहां दा
जिन्हां ने कदे कोयी उज़र ना कीता
ते सदा मुसकरा के आपने लई सेज बण गईआं,
गन्न्यां उत्ते तैनात पिद्दियां दा
जिन्हां ने आउंदे जांदे दी बिड़क रक्खी
जवान होईआं कणकां दा
जो सानूं बैठ्यां ना सही, लेट्यां तां ढक्कदियां रहियां।
मैं धन्नवाद करदां, सर्हों दे निक्क्यां फुल्लां दा
जिन्हां मैंनूं कई वारी बखश्या मौका
पराग केसर तेर्यां वालां चों झाड़न दा।
मैं मनुक्ख हां, बहुत कुझ निक्का निक्का जोड़ के बण्या हां
ते उहनां सारियां चीज़ां लई
जिन्हां मैंनूं खिंडर जान तों बचायी रक्ख्या
मेरे कोल बहुत शुकराना है
मैं धन्नवाद करना चाहुन्दा हां।

प्यार करना बड़ा ही सहज है
जिवें कि ज़ुलम नूं सहारदे होयां
आपने आप नूं लड़ायी लई त्यार करना,
जां जिवें गुपतवास विच वज्जी होयी गोली तों
किसे छन्न अन्दर पए रह के
ज़खम दे भरन दी कोयी कलपना करे
प्यार करना
ते लड़ सकणा
जीन ते ईमान लै आउना मेरी दोसत, इहो हुन्दा है।

धुप्पां वांग धरती ते खिड़ जाणा,
ते फिर गलवकड़ी विच सिमट जाणा,
बरूद वांग भड़क उट्ठणा
ते चौहां कूटां अन्दर गूंज जाणा-
जीन दा इहो ही सलीका हुन्दा है।

प्यार करना ते जीना उन्हां नूं कदे नहीं आउणा
जिन्हां नूं ज़िन्दगी ने बाणीए बना दित्ता।
जिसमां दा रिशता समझ सकणा-
ख़ुशी ते नफरत विच कदे वी लीक ना खिच्चणा
ज़िन्दगी दे फैले होए आकार ते फ़िदा होणा-
सहम नूं चीर के मिलना ते विदा होणा-
बड़ा सूरमगती दा कंम हुन्दा है मेरी दोसत
मैं हुन विदा हन्दा हां।

तूं भुल्ल जावीं
मैं तैनूं किस तर्हां झिंमणां दे अन्दर पाल के जवान कीता
कि मेरियां नज़रां ने की कुझ नहीं कीता
तेरे नकशां दी धार बन्न्हन विच,
कि मेरे चुंमणां ने किन्ना ख़ूबसूरत कर दित्ता तेरा चेहरा
कि मेरियां जफ्फियां ने
तेरा मोम वरगा पिंडा किंज संचे च ढाल्या

तूं इह सारा ई कुझ भुल्ल जावीं मेरी दोसत
सिवा इस तों
कि मैंनूं जीन दी बहुत लोचा सी
कि मैं गले तीकर ज़िन्दगी विच डुब्बना चाहुन्दा सां
मेरे वी हिस्से दा जिय लैना मेरी दोसत,
मेरे वी हिस्से दा जिय लैणा।

ਮੈਂ ਹੁਣ ਵਿਦਾ ਹੁੰਦਾ ਹਾਂ I now take your leave
ਮੇਰੀ ਦੋਸਤ ਮੈਂ ਹੁਣ ਵਿਦਾ ਹੁੰਦਾ ਹਾਂ। My friend, I now take your leave
ਮੈਂ ਇਕ ਕਵਿਤਾ ਲਿਖਣੀ ਚਾਹੀ ਸੀ। I had wanted to write a poem
ਤੂੰ ਜਿਸ ਨੂੰ ਸਾਰੀ ਉਮਰ ਪੜ੍ਹਦੀ ਰਹਿ ਸਕੇਂ That you could read for the rest of your life

ਉਸ ਕਵਿਤਾ ਵਿਚ In that poem
ਮਹਿਕਦੇ ਹੋਏ ਧਨੀਏ ਦਾ ਜ਼ਿਕਰ ਹੋਣਾ ਸੀ There would have been a reference to:
the fragrance of dhania
ਕਮਾਦਾਂ ਦੀ ਸਰਸਰਾਹਟ ਦਾ ਜ਼ਿਕਰ ਹੋਣਾ ਸੀ the rustling of sugarcane
ਤੇ ਗੰਦਲਾਂ ਦੀ ਨਾਜ਼ਕ ਸ਼ੋਖੀ ਦਾ ਜ਼ਿਕਰ ਹੋਣਾ ਸੀ। and the delicate beauty of fresh shoots
ਉਸ ਕਵਿਤਾ ਵਿਚ ਰੁੱਖਾਂ ਉੱਤੋਂ ਚੋਂਦੀਆਂ ਧੁੰਦਾਂ That poem would have talked about fog seeping over trees
ਅਤੇ ਬਾਲਟੀ ਵਿਚ ਚੋਏ ਦੁੱਧ ‘ਤੇ ਗੌਂਦੀਆਂ ਝੱਗਾਂ ਦਾ ਜ਼ਿਕਰ ਹੋਣਾ ਸੀ And the singing froth of fresh milk in buckets
ਤੇ ਜੋ ਵੀ ਹੋਰ And everything else
ਮੈਂ ਤੇਰੇ ਜਿਸਮ ਵਿਚੋਂ ਤੱਕਿਆ that I saw in your body
ਉਸ ਸਾਰੇ ਕਾਸੇ ਦਾ ਜ਼ਿਕਰ ਹੋਣਾ ਸੀ was to be mentioned

ਉਸ ਕਵਿਤਾ ਵਿਚ ਮੇਰੇ ਹੱਥਾਂ ਉਤਲੇ ਰੱਟਣਾਂ ਨੇ ਮੁਸਕਰੌਣਾ ਸੀ In that poem the stiffness of my hands had to smile
ਮੇਰੇ ਪੱਟਾਂ ਦੀਆਂ ਮਛਲੀਆਂ ਨੇ ਤੈਰਨਾ ਸੀ the fishbones of my thighs had to swim
ਤੇ ਮੇਰੇ ਹਿੱਕ ਦੇ ਵਾਲਾਂ ਦੇ ਨਰਮ ਸ਼ਾਲ ਵਿਚ And from the soft shawl of my chest hair
ਨਿੱਘ ਦੀਆਂ ਲਪਟਾਂ ਉਠਣੀਆਂ ਸਨ, wafts of warm aroma had to emanate
ਉਸ ਕਵਿਤਾ ਵਿਚ in that poem
ਤੇਰੇ ਲਈ for you
ਮੇਰੇ ਲਈ for me
ਤੇ ਜ਼ਿੰਦਗੀ ਦੇ ਸਾਰੇ ਸਾਕਾਂ ਲਈ ਬਹੁਤ ਕੁਝ ਹੋਣਾ ਸੀ ਮੇਰੀ ਦੋਸਤ, and for every relationship in life, there was to be a whole lot, my friend
ਪਰ ਬੜਾ ਈ ਬੇਸਵਾਦਾ ਏ but it is very tasteless
ਦੁਨੀਆ ਦੇ ਇਸ ਉਲਝੇ ਹੋਏ ਨਕਸ਼ੇ ਨਾਲ ਨਿਪਟਣਾ। to tangle with this map of entanglements of the world
ਤੇ ਜੇ ਮੈਂ ਲਿਖ ਵੀ ਲੈਂਦਾ and even if I had written
ਉਹ ਸ਼ਗਨਾਂ ਭਰੀ ਕਵਿਤਾ that auguries-filled poem
ਤਾਂ ਉਸ ਨੇ ਉਂਝ ਹੀ ਦਮ ਤੋੜ ਦੇਣਾ ਸੀ it would have died gasping for breath
ਤੈਨੂੰ ਤੇ ਮੈਨੂੰ ਛਾਤੀ ਉੱਤੇ ਵਿਲਕਦੇ ਛੱਡ ਕੇ, leaving you and me wailing over its chest
ਮੇਰੀ ਦੋਸਤ ਕਵਿਤਾ ਬਹੁਤ ਹੀ ਨਿਸੱਤੀ ਹੋ ਗਈ ਹੈ my friend, the poem has become irrelevant now
ਜਦ ਕਿ ਹਥਿਆਰਾਂ ਦੇ ਨੌਂਹ ਭੈੜੀ ਤਰ੍ਹਾਂ ਵਧ ਆਏ ਹਨ while the nails of weapons have grown badly
ਤੇ ਹਰ ਤਰ੍ਹਾਂ ਦੀ ਕਵਿਤਾ ਤੋਂ ਪਹਿਲਾਂ and now before each type of poem
ਹਥਿਆਰਾਂ ਨਾਲ ਯੁੱਧ ਕਰਨਾ ਜ਼ਰੂਰੀ ਹੋ ਗਿਆ ਹੈ it has become imperative to fight with weapons
ਯੁੱਧ ਵਿਚ in war
ਹਰ ਚੀਜ਼ ਨੂੰ ਬੜੀ ਸੌਖੀ ਤਰਾਂ ਸਮਝ ਲਿਆ ਜਾਂਦਾ ਹੈ each thing is understood very easily
ਆਪਣਾ ਜਾਂ ਦੁਸ਼ਮਨ ਦਾ ਨਾਂ ਲਿਖਣ ਵਾਂਗ like writing one’s name or that of the enemy
ਤੇ ਇਸ ਹਾਲਤ ‘ਚ and in this condition comparing
ਮੇਰੇ ਚੁੰਮਣ ਲਈ ਵਧੇ ਹੋਏ ਬੁੱਲ੍ਹਾਂ ਦੀ ਗੋਲਾਈ ਨੂੰ the roundness of my lips leaning forward to kiss
ਧਰਤੀ ਦੇ ਆਕਾਰ ਦੀ ਉਪਮਾ with the shape of the Earth
ਜਾਂ ਤੇਰੇ ਲੱਕ ਦੇ ਲਹਿਰਨ ਨੂੰ or the sway of your hips
ਸਮੁੰਦਰ ਦੇ ਸਾਹ ਲੈਣ ਦੀ ਤੁਲਨਾ ਦੇਣਾ with the breathing of the ocean
ਬੜਾ ਮਜ਼ਾਕ ਜਿਹਾ ਲੱਗਣਾ ਸੀ। would have seemed like a joke
ਸੋ ਮੈਂ ਅਜਿਹਾ ਕੁਝ ਨਹੀਂ ਕੀਤਾ, so I therefore did not do this
ਤੈਂਨੂੰ, you
ਤੇਰੀ ਮੇਰੇ ਵਿਹੜੇ ਵਿਚ ਬੱਚੇ ਖਿਡਾ ਸਕਣ ਦੀ ਖ਼ਾਹਿਸ਼ ਨੂੰ and your wish to play with children in my courtyard
ਤੇ ਯੁੱਧ ਦੀ ਸਮੁੱਚਤਾ ਨੂੰ and the totality of war
ਇਕੋ ਕਤਾਰ ਵਿਚ ਖੜਾ ਕਰਨਾ ਮੇਰੇ ਲਈ ਸੰਭਵ ਨਹੀਂ ਹੋ ਸਕਿਆ was not possible for me to put in one line
ਤੇ ਮੈਂ ਹੁਣ ਵਿਦਾ ਹੁੰਦਾ ਹਾਂ। so I now take your leave
ਮੇਰੀ ਦੋਸਤ, ਆਪਾਂ ਯਾਦ ਰੱਖਾਂਗੇ my friend, we shall remember
ਕਿ ਦਿਨੇ ਲੁਹਾਰ ਦੀ ਭੱਠੀ ਦੇ ਵਾਂਗ ਤਪਣ ਵਾਲੇ that in the daytime hot as the blacksmith’s furnace
ਆਪਣੇ ਪਿੰਡ ਦੇ ਟਿੱਬੇ locations in our village
ਰਾਤ ਨੂੰ ਫੁੱਲਾਂ ਵਾਂਗ ਮਹਿਕ ਉੱਠਦੇ ਹਨ, at night become fragrant like flowers
ਤੇ ਚਾਂਦਨੀ ਵਿਚ ਰਸੇ ਹੋਏ ਟੋਕੇ ਦੇ ਢੇਰਾਂ ਤੇ ਲੇਟ ਕੇ and soaked in moonlight, lying on the bundle of twigs
ਸਵਰਗ ਨੂੰ ਗਾਹਲ ਕੱਢਣਾ, ਬੜਾ ਸੰਗੀਤਮਈ ਹੁੰਦਾ ਹੈ it is very musical to curse the heaven
ਹਾਂ ਇਹ ਸਾਨੂੰ ਯਾਦ ਰੱਖਣਾ ਪਏਗਾ ਕਿਓੁਂਕਿ yes, we shall have to remember this because
ਜਦੋਂ ਦਿਲ ਦੀਆਂ ਜੇਬਾਂ ‘ਚ ਕੁਝ ਨਹੀਂ ਹੁੰਦਾ when the pockets of the hearts have nothing
ਯਾਦ ਕਰਨਾ ਬੜਾ ਹੀ ਸੁਖਾਵਾਂ ਲਗਦਾ ਹੈ। it is very soothing to remember

ਮੈਂ ਇਸ ਵਿਦਾਈ ਦੀ ਘੜੀ ਧੰਨਵਾਦ ਕਰਨਾ ਚਾਹੁੰਦਾ ਹਾਂ i want to express gratitude at this hour of farewell
ਉਨ੍ਹਾਂ ਸਾਰੀਆਂ ਹੁਸੀਨ ਚੀਜ਼ਾਂ ਦਾ to all those beautiful things
ਜੋ ਸਾਡੀਆਂ ਮਿਲਣੀਆਂ ਤੇ ਤੰਬੂ ਵਾਂਗ ਤਣਦੀਆਂ ਰਹੀਆਂ that weighed down our meetings like tents
ਤੇ ਉਹਨਾਂ ਆਮ ਥਾਵਾਂ ਦਾ and those common places
ਜੋ ਸਾਡੇ ਮਿਲਣ ਤੇ ਹੁਸੀਨ ਹੋ ਗਈਆਂ, that became became beautiful at our meetings
ਮੈਂ ਧੰਨਵਾਦ ਕਰਦਾ ਹਾਂ- and I thank
ਆਪਣੇ ਸਿਰ ਤੇ ਠਹਿਰ ਜਾਣ ਵਾਲੀ those that would pause at our heads
ਤੇਰੇ ਵਾਂਗ ਹੌਲੀ ਤੇ ਗੀਤਾਂ ਭਰੀ ਹਵਾ ਦਾ the breeze, filled-with-songs and soft like you
ਜੋ ਮੇਰਾ ਚਿੱਤ ਲਾਈ ਰੱਖਦੀ ਰਹੀ ਤੇਰੀ ਉਡੀਕ ਕਰਦਿਆਂ that would keep my mind occupied while I waited for you
ਆਡ ਉੱਤੇ ਉੱਗੇ ਹੋਏ ਰੇਸ਼ਮੀ ਘਾਹ ਦਾ and the silken grass that grows on top
ਜੋ ਤੇਰੀ ਰੁਮਕਦੀ ਹੋਈ ਤੋਰ ਦੇ ਅੱਗੇ ਸਦਾ ਵਿਛ ਵਿਛ ਗਿਆ, that always spread itself in front of your swaying walk
ਟੀਂਡਿਆਂ ‘ਚੋਂ ਕਿਰੀਆਂ ਕਪਾਹਾਂ ਦਾ the cotton out of the trunks
ਜਿਨ੍ਹਾਂ ਨੇ ਕਦੇ ਕੋਈ ਉਜ਼ਰ ਨਾ ਕੀਤਾ that never seemed to mind
ਤੇ ਸਦਾ ਮੁਸਕਰਾ ਕੇ ਆਪਣੇ ਲਈ ਸੇਜ ਬਣ ਗਈਆਂ, that smilingly became beds for us
ਗੰਨਿਆਂ ਉੱਤੇ ਤੈਨਾਤ ਪਿੱਦੀਆਂ ਦਾ the small birds deployed on sugarcane fields
ਜਿਨ੍ਹਾਂ ਨੇ ਆਉਂਦੇ ਜਾਂਦੇ ਦੀ ਬਿੜਕ ਰੱਖੀ who kept an eye out on those coming and going
ਜਵਾਨ ਹੋਈਆਂ ਕਣਕਾਂ ਦਾ the ripened wheat
ਜੋ ਸਾਨੂੰ ਬੈਠਿਆਂ ਨਾ ਸਹੀ, ਲੇਟਿਆਂ ਤਾਂ ਢੱਕਦੀਆਂ ਰਹੀਆਂ। that covered us, if not while sitting at least when we lay down
ਮੈਂ ਧੰਨਵਾਦ ਕਰਦਾਂ, ਸਰ੍ਹੋਂ ਦੇ ਨਿੱਕਿਆਂ ਫੁੱਲਾਂ ਦਾ I thank those small flowers of mustard
ਜਿਨ੍ਹਾਂ ਮੈਂਨੂੰ ਕਈ ਵਾਰੀ ਬਖਸ਼ਿਆ ਮੌਕਾ that often granted me the boon
ਪਰਾਗ ਕੇਸਰ ਤੇਰਿਆਂ ਵਾਲਾਂ ਚੋਂ ਝਾੜਨ ਦਾ। to shake out the saffron pollen from your hair
ਮੈਂ ਮਨੁੱਖ ਹਾਂ, ਬਹੁਤ ਕੁਝ ਨਿੱਕਾ ਨਿੱਕਾ ਜੋੜ ਕੇ ਬਣਿਆ ਹਾਂ I am a human being – a man, who is made by joining lots of small small things
ਤੇ ਉਹਨਾਂ ਸਾਰੀਆਂ ਚੀਜ਼ਾਂ ਲਈ and for all those things
ਜਿਨ੍ਹਾਂ ਮੈਂਨੂੰ ਖਿੰਡਰ ਜਾਣ ਤੋਂ ਬਚਾਈ ਰੱਖਿਆ that prevented me from coming undone
ਮੇਰੇ ਕੋਲ ਬਹੁਤ ਸ਼ੁਕਰਾਨਾ ਹੈ I have a lot to thank
ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ। I want to thank

ਪਿਆਰ ਕਰਨਾ ਬੜਾ ਹੀ ਸਹਿਜ ਹੈ It’s so simple to love
ਜਿਵੇਂ ਕਿ ਜ਼ੁਲਮ ਨੂੰ ਸਹਾਰਦੇ ਹੋਇਆਂ as if while tolerating oppression
ਆਪਣੇ ਆਪ ਨੂੰ ਲੜਾਈ ਲਈ ਤਿਆਰ ਕਰਨਾ, getting oneself ready for battle
ਜਾਂ ਜਿਵੇਂ ਗੁਪਤਵਾਸ ਵਿਚ ਵੱਜੀ ਹੋਈ ਗੋਲੀ ਤੋਂ or as if shot by a bullet during secret exile
ਕਿਸੇ ਛੰਨ ਅੰਦਰ ਪਏ ਰਹਿ ਕੇ in one moment while laying down
ਜ਼ਖਮ ਦੇ ਭਰਨ ਦੀ ਕੋਈ ਕਲਪਣਾ ਕਰੇ imagining the healing of the wound
ਪਿਆਰ ਕਰਨਾ falling in love
ਤੇ ਲੜ ਸਕਣਾ and die fighting
ਜੀਣ ਤੇ ਈਮਾਨ ਲੈ ਆਉਣਾ ਮੇਰੀ ਦੋਸਤ, ਇਹੋ ਹੁੰਦਾ ਹੈ। my friend, it’s like taking life and faith

ਧੁੱਪਾਂ ਵਾਂਗ ਧਰਤੀ ਤੇ ਖਿੜ ਜਾਣਾ, the way sunlight blooms on Earth
ਤੇ ਫਿਰ ਗਲਵਕੜੀ ਵਿਚ ਸਿਮਟ ਜਾਣਾ, and then gets constricted in a cuddle
ਬਰੂਦ ਵਾਂਗ ਭੜਕ ਉੱਠਣਾ the way it flares up like an explosive
ਤੇ ਚੌਹਾਂ ਕੂਟਾਂ ਅੰਦਰ ਗੂੰਜ ਜਾਣਾ- and echoes inside four walls
ਜੀਣ ਦਾ ਇਹੋ ਹੀ ਸਲੀਕਾ ਹੁੰਦਾ ਹੈ। that’s the way to live life

ਪਿਆਰ ਕਰਨਾ ਤੇ ਜੀਣਾ ਉਨ੍ਹਾਂ ਨੂੰ ਕਦੇ ਨਹੀਂ ਆਉਣਾ to love and live doesn’t come easy to those
ਜਿਨ੍ਹਾਂ ਨੂੰ ਜ਼ਿੰਦਗੀ ਨੇ ਬਾਣੀਏ ਬਣਾ ਦਿੱਤਾ। those whom life has made into traders
ਜਿਸਮਾਂ ਦਾ ਰਿਸ਼ਤਾ ਸਮਝ ਸਕਣਾ- to understand the relationship between bodies
ਖ਼ੁਸ਼ੀ ਤੇ ਨਫਰਤ ਵਿਚ ਕਦੇ ਵੀ ਲੀਕ ਨਾ ਖਿੱਚਣਾ never to draw a line between happiness and hate
ਜ਼ਿੰਦਗੀ ਦੇ ਫੈਲੇ ਹੋਏ ਆਕਾਰ ਤੇ ਫ਼ਿਦਾ ਹੋਣਾ- to be smitten by the expanded size of life
ਸਹਿਮ ਨੂੰ ਚੀਰ ਕੇ ਮਿਲਨਾ ਤੇ ਵਿਦਾ ਹੋਣਾ- to meet and part after piercing all restraints
ਬੜਾ ਸੂਰਮਗਤੀ ਦਾ ਕੰਮ ਹੁੰਦਾ ਹੈ ਮੇਰੀ ਦੋਸਤ is the work of a great warrior, my friend
ਮੈਂ ਹੁਣ ਵਿਦਾ ਹੰਦਾ ਹਾਂ। I now bid you farewell

ਤੂੰ ਭੁੱਲ ਜਾਵੀਂ you forget
ਮੈਂ ਤੈਨੂੰ ਕਿਸ ਤਰ੍ਹਾਂ ਝਿੰਮਣਾਂ ਦੇ ਅੰਦਰ ਪਾਲ ਕੇ ਜਵਾਨ ਕੀਤਾ how I nurtured you into youth
ਕਿ ਮੇਰੀਆਂ ਨਜ਼ਰਾਂ ਨੇ ਕੀ ਕੁਝ ਨਹੀਂ ਕੀਤਾ what all did my eyes not do
ਤੇਰੇ ਨਕਸ਼ਾਂ ਦੀ ਧਾਰ ਬੰਨ੍ਹਣ ਵਿਚ, to chisel your features into place
ਕਿ ਮੇਰੇ ਚੁੰਮਣਾਂ ਨੇ ਕਿੰਨਾ ਖ਼ੂਬਸੂਰਤ ਕਰ ਦਿੱਤਾ ਤੇਰਾ ਚਿਹਰਾ how my kisses beutified your face
ਕਿ ਮੇਰੀਆਂ ਜੱਫੀਆਂ ਨੇ and my hugs
ਤੇਰਾ ਮੋਮ ਵਰਗਾ ਪਿੰਡਾ ਕਿੰਜ ਸੰਚੇ ‘ਚ ਢਾਲਿਆ cast your wax-like body into shape

ਤੂੰ ਇਹ ਸਾਰਾ ਈ ਕੁਝ ਭੁੱਲ ਜਾਵੀਂ ਮੇਰੀ ਦੋਸਤ you forget all this, my friend
ਸਿਵਾ ਇਸ ਤੋਂ other than
ਕਿ ਮੈਂਨੂੰ ਜੀਣ ਦੀ ਬਹੁਤ ਲੋਚਾ ਸੀ that I had a great desire to live
ਕਿ ਮੈਂ ਗਲੇ ਤੀਕਰ ਜ਼ਿੰਦਗੀ ਵਿਚ ਡੁੱਬਣਾ ਚਾਹੁੰਦਾ ਸਾਂ that I wanted to drown neck-deep into life
ਮੇਰੇ ਵੀ ਹਿੱਸੇ ਦਾ ਜੀਅ ਲੈਣਾ ਮੇਰੀ ਦੋਸਤ, live my share of life too, my friend
ਮੇਰੇ ਵੀ ਹਿੱਸੇ ਦਾ ਜੀਅ ਲੈਣਾ। live my share of life too, my friend

ਮੈਂ ਹੁਣ ਵਿਦਾ ਹੰਦਾ ਹਾਂ। I now take your leave, my friend